~ ਪੌੜੀ ~
ਪੌੜੀ ਆਖਿਰ ਪੌੜੀ ਹੁੰਦੀ
ਉੱਤੋਂ ਉਤਾਰੇ ਥੱਲੋਂ ਚੜਾਵੇ,
ਇਹ ਗੱਲ ਕਿਧਰੋਂ ਸਮਝ ਨਾ ਆਵੇ,
ਜਿਹੜੀ ਥੱਲਿਓਂ ਉੱਤੇ ਨੂੰ ਜਾਵੇ
ਉਹੀਓ ਉੱਪਰੋਂ ਥੱਲੇ ਲੈ ਆਵੇ ,
ਆਉਣਾ ਜਾਣਾ ਲੱਗਿਆ ਰਹਿੰਦਾ
ਕੌਣ ਗਿਣੇ ਕਿੰਨਾ ਮੁੱਕਿਆ ਪੋੈਡਾਂ ?
ਆਉਣ ਵਾਲੇ ਦਾ ਫਿਕਰ ਕਿਉਂ ਰਹਿੰਦਾ,?
ਪਰ ਰਾਹ ਬਿਨਾਂ ਨਾ ਮੰਜਿਲ਼ ਥਿਆਵੇ ,
ਕਾਸ਼ ! ਆਉਣਾ ਜਾਣਾ ਮੁੱਕ ਹੀ ਜਾਵੇ,
ਬਿਨਾਂ ਉਡੀਕਿਆਂ ਚੱਲ ਕੋਈ ਆਵੇ ,
ਮੈਂ ਵੀ ਅੰਬਰਾਂ ਵਿੱਚ ਉੱਡਣਾਂ ਚਾਹਣਾਂ
ਪਰ ਉੱਪਰੋਂ ਕੋਈ ਜੇ ਹੱਥ ਫੜਾਵੇ ,
-ਪੌੜੀ ਆਖਿਰ ਪੌੜੀ ਹੁੰਦੀ
ਉੱਤੋਂ ਉਤਾਰੇ ਥੱਲੋਂ ਚੜਾਵੇ,